धुर की बाणी — श्री गुरु ग्रंथ साहिब जी

सहज पाठ सेवा

श्री गुरु ग्रंथ साहिब जी के पावन अंग 1 से 1430 तक का सहज पाठ। अपना सत्र सहेजें और पुनः वहीं से सेवा आरंभ करें।

1430 पावन अंग

पूर्ण एकाग्रता (हज़ूरी मोड)
896
पावन अंग 896 का 1430

ਰਾਮਕਲੀ ਮਹਲਾ ੫ ॥

ਜਿਸ ਕੀ ਤਿਸ ਕੀ ਕਰਿ ਮਾਨੁ ॥

ਆਪਨ ਲਾਹਿ ਗੁਮਾਨੁ ॥

ਜਿਸ ਕਾ ਤੂ ਤਿਸ ਕਾ ਸਭੁ ਕੋਇ ॥

ਤਿਸਹਿ ਅਰਾਧਿ ਸਦਾ ਸੁਖੁ ਹੋਇ ॥

੧॥

ਕਾਹੇ ਭ੍ਰਮਿ ਭ੍ਰਮਹਿ ਬਿਗਾਨੇ ॥

ਨਾਮ ਬਿਨਾ ਕਿਛੁ ਕਾਮਿ ਨ ਆਵੈ ਮੇਰਾ ਮੇਰਾ ਕਰਿ ਬਹੁਤੁ ਪਛੁਤਾਨੇ ॥

੧॥

ਰਹਾਉ ॥

ਜੋ ਜੋ ਕਰੈ ਸੋਈ ਮਾਨਿ ਲੇਹੁ ॥

ਬਿਨੁ ਮਾਨੇ ਰਲਿ ਹੋਵਹਿ ਖੇਹ ॥

ਤਿਸ ਕਾ ਭਾਣਾ ਲਾਗੈ ਮੀਠਾ ॥

ਗੁਰ ਪ੍ਰਸਾਦਿ ਵਿਰਲੇ ਮਨਿ ਵੂਠਾ ॥

੨॥

ਵੇਪਰਵਾਹੁ ਅਗੋਚਰੁ ਆਪਿ ॥

ਆਠ ਪਹਰ ਮਨ ਤਾ ਕਉ ਜਾਪਿ ॥

ਜਿਸੁ ਚਿਤਿ ਆਏ ਬਿਨਸਹਿ ਦੁਖਾ ॥

ਹਲਤਿ ਪਲਤਿ ਤੇਰਾ ਊਜਲ ਮੁਖਾ ॥

੩॥

ਕਉਨ ਕਉਨ ਉਧਰੇ ਗੁਨ ਗਾਇ ॥

ਗਨਣੁ ਨ ਜਾਈ ਕੀਮ ਨ ਪਾਇ ॥

ਬੂਡਤ ਲੋਹ ਸਾਧਸੰਗਿ ਤਰੈ ॥

ਨਾਨਕ ਜਿਸਹਿ ਪਰਾਪਤਿ ਕਰੈ ॥

੪॥

੩੧॥

੪੨॥

ਰਾਮਕਲੀ ਮਹਲਾ ੫ ॥

ਮਨ ਮਾਹਿ ਜਾਪਿ ਭਗਵੰਤੁ ॥

ਗੁਰਿ ਪੂਰੈ ਇਹੁ ਦੀਨੋ ਮੰਤੁ ॥

ਮਿਟੇ ਸਗਲ ਭੈ ਤ੍ਰਾਸ ॥

ਪੂਰਨ ਹੋਈ ਆਸ ॥

੧॥

ਸਫਲ ਸੇਵਾ ਗੁਰਦੇਵਾ ॥

ਕੀਮਤਿ ਕਿਛੁ ਕਹਣੁ ਨ ਜਾਈ ਸਾਚੇ ਸਚੁ ਅਲਖ ਅਭੇਵਾ ॥

੧॥

ਰਹਾਉ ॥

ਕਰਨ ਕਰਾਵਨ ਆਪਿ ॥

ਤਿਸ ਕਉ ਸਦਾ ਮਨ ਜਾਪਿ ॥

ਤਿਸ ਕੀ ਸੇਵਾ ਕਰਿ ਨੀਤ ॥

ਸਚੁ ਸਹਜੁ ਸੁਖੁ ਪਾਵਹਿ ਮੀਤ ॥

੨॥

ਸਾਹਿਬੁ ਮੇਰਾ ਅਤਿ ਭਾਰਾ ॥

ਖਿਨ ਮਹਿ ਥਾਪਿ ਉਥਾਪਨਹਾਰਾ ॥

ਤਿਸੁ ਬਿਨੁ ਅਵਰੁ ਨ ਕੋਈ ॥

ਜਨ ਕਾ ਰਾਖਾ ਸੋਈ ॥

੩॥

ਕਰਿ ਕਿਰਪਾ ਅਰਦਾਸਿ ਸੁਣੀਜੈ ॥

ਅਪਣੇ ਸੇਵਕ ਕਉ ਦਰਸਨੁ ਦੀਜੈ ॥

ਨਾਨਕ ਜਾਪੀ ਜਪੁ ਜਾਪੁ ॥

ਸਭ ਤੇ ਊਚ ਜਾ ਕਾ ਪਰਤਾਪੁ ॥

੪॥

੩੨॥

੪੩॥

ਰਾਮਕਲੀ ਮਹਲਾ ੫ ॥

ਬਿਰਥਾ ਭਰਵਾਸਾ ਲੋਕ ॥

ਠਾਕੁਰ ਪ੍ਰਭ ਤੇਰੀ ਟੇਕ ॥

ਅਵਰ ਛੂਟੀ ਸਭ ਆਸ ॥

ਅਚਿੰਤ ਠਾਕੁਰ ਭੇਟੇ ਗੁਣਤਾਸ ॥

੧॥

ਏਕੋ ਨਾਮੁ ਧਿਆਇ ਮਨ ਮੇਰੇ ॥

ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥

੧॥

ਰਹਾਉ ॥

ਤੁਮ ਹੀ ਕਾਰਨ ਕਰਨ ॥

ਚਰਨ ਕਮਲ ਹਰਿ ਸਰਨ ॥

ਮਨਿ ਤਨਿ ਹਰਿ ਓਹੀ ਧਿਆਇਆ ॥

ਆਨੰਦ ਹਰਿ ਰੂਪ ਦਿਖਾਇਆ ॥

੨॥

ਤਿਸ ਹੀ ਕੀ ਓਟ ਸਦੀਵ ॥

ਜਾ ਕੇ ਕੀਨੇ ਹੈ ਜੀਵ ॥

ਸਿਮਰਤ ਹਰਿ ਕਰਤ ਨਿਧਾਨ ॥

ਰਾਖਨਹਾਰ ਨਿਦਾਨ ॥

੩॥

ਸਰਬ ਕੀ ਰੇਣ ਹੋਵੀਜੈ ॥

ਆਪੁ ਮਿਟਾਇ ਮਿਲੀਜੈ ॥

ਅਨਦਿਨੁ ਧਿਆਈਐ ਨਾਮੁ ॥

ਸਫਲ ਨਾਨਕ ਇਹੁ ਕਾਮੁ ॥

੪॥

੩੩॥

੪੪॥

ਰਾਮਕਲੀ ਮਹਲਾ ੫ ॥

ਕਾਰਨ ਕਰਨ ਕਰੀਮ ॥

ਸਰਬ ਪ੍ਰਤਿਪਾਲ ਰਹੀਮ ॥

ਅਲਹ ਅਲਖ ਅਪਾਰ ॥

ਖੁਦਿ ਖੁਦਾਇ ਵਡ ਬੇਸੁਮਾਰ ॥

੧॥

SikhiAt.Net
896 ×