धुर की बाणी — श्री गुरु ग्रंथ साहिब जी

सहज पाठ सेवा

श्री गुरु ग्रंथ साहिब जी के पावन अंग 1 से 1430 तक का सहज पाठ। अपना सत्र सहेजें और पुनः वहीं से सेवा आरंभ करें।

1430 पावन अंग

पूर्ण एकाग्रता (हज़ूरी मोड)
626
पावन अंग 626 का 1430

ਸੁਖ ਸਾਗਰੁ ਗੁਰੁ ਪਾਇਆ ॥

ਤਾ ਸਹਸਾ ਸਗਲ ਮਿਟਾਇਆ ॥

੧॥

ਹਰਿ ਕੇ ਨਾਮ ਕੀ ਵਡਿਆਈ ॥

ਆਠ ਪਹਰ ਗੁਣ ਗਾਈ ॥

ਗੁਰ ਪੂਰੇ ਤੇ ਪਾਈ ॥

ਰਹਾਉ ॥

ਪ੍ਰਭ ਕੀ ਅਕਥ ਕਹਾਣੀ ॥

ਜਨ ਬੋਲਹਿ ਅੰਮ੍ਰਿਤ ਬਾਣੀ ॥

ਨਾਨਕ ਦਾਸ ਵਖਾਣੀ ॥

ਗੁਰ ਪੂਰੇ ਤੇ ਜਾਣੀ ॥

੨॥

੨॥

੬੬॥

ਸੋਰਠਿ ਮਹਲਾ ੫ ॥

ਆਗੈ ਸੁਖੁ ਗੁਰਿ ਦੀਆ ॥

ਪਾਛੈ ਕੁਸਲ ਖੇਮ ਗੁਰਿ ਕੀਆ ॥

ਸਰਬ ਨਿਧਾਨ ਸੁਖ ਪਾਇਆ ॥

ਗੁਰੁ ਅਪੁਨਾ ਰਿਦੈ ਧਿਆਇਆ ॥

੧॥

ਅਪਨੇ ਸਤਿਗੁਰ ਕੀ ਵਡਿਆਈ ॥

ਮਨ ਇਛੇ ਫਲ ਪਾਈ ॥

ਸੰਤਹੁ ਦਿਨੁ ਦਿਨੁ ਚੜੈ ਸਵਾਈ ॥

ਰਹਾਉ ॥

ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥

ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥

੨॥

੩॥

੬੭॥

ਸੋਰਠਿ ਮਹਲਾ ੫ ॥

ਗੁਰ ਕਾ ਸਬਦੁ ਰਖਵਾਰੇ ॥

ਚਉਕੀ ਚਉਗਿਰਦ ਹਮਾਰੇ ॥

ਰਾਮ ਨਾਮਿ ਮਨੁ ਲਾਗਾ ॥

ਜਮੁ ਲਜਾਇ ਕਰਿ ਭਾਗਾ ॥

੧॥

ਪ੍ਰਭ ਜੀ ਤੂ ਮੇਰੋ ਸੁਖਦਾਤਾ ॥

ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥

ਰਹਾਉ ॥

ਨਾਨਕ ਪ੍ਰਭੁ ਅਬਿਨਾਸੀ ॥

ਤਾ ਕੀ ਸੇਵ ਨ ਬਿਰਥੀ ਜਾਸੀ ॥

ਅਨਦ ਕਰਹਿ ਤੇਰੇ ਦਾਸਾ ॥

ਜਪਿ ਪੂਰਨ ਹੋਈ ਆਸਾ ॥

੨॥

੪॥

੬੮॥

ਸੋਰਠਿ ਮਹਲਾ ੫ ॥

ਗੁਰ ਅਪੁਨੇ ਬਲਿਹਾਰੀ ॥

ਜਿਨਿ ਪੂਰਨ ਪੈਜ ਸਵਾਰੀ ॥

ਮਨ ਚਿੰਦਿਆ ਫਲੁ ਪਾਇਆ ॥

ਪ੍ਰਭੁ ਅਪੁਨਾ ਸਦਾ ਧਿਆਇਆ ॥

੧॥

ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥

ਕਰਣ ਕਾਰਣ ਪ੍ਰਭੁ ਸੋਈ ॥

ਰਹਾਉ ॥

ਪ੍ਰਭਿ ਅਪਨੈ ਵਰ ਦੀਨੇ ॥

ਸਗਲ ਜੀਅ ਵਸਿ ਕੀਨੇ ॥

ਜਨ ਨਾਨਕ ਨਾਮੁ ਧਿਆਇਆ ॥

ਤਾ ਸਗਲੇ ਦੂਖ ਮਿਟਾਇਆ ॥

੨॥

੫॥

੬੯॥

ਸੋਰਠਿ ਮਹਲਾ ੫ ॥

ਤਾਪੁ ਗਵਾਇਆ ਗੁਰਿ ਪੂਰੇ ॥

ਵਾਜੇ ਅਨਹਦ ਤੂਰੇ ॥

ਸਰਬ ਕਲਿਆਣ ਪ੍ਰਭਿ ਕੀਨੇ ॥

ਕਰਿ ਕਿਰਪਾ ਆਪਿ ਦੀਨੇ ॥

੧॥

ਬੇਦਨ ਸਤਿਗੁਰਿ ਆਪਿ ਗਵਾਈ ॥

ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥

ਰਹਾਉ ॥

ਜੋ ਮੰਗਹਿ ਸੋ ਲੇਵਹਿ ॥

ਪ੍ਰਭ ਅਪਣਿਆ ਸੰਤਾ ਦੇਵਹਿ ॥

ਹਰਿ ਗੋਵਿਦੁ ਪ੍ਰਭਿ ਰਾਖਿਆ ॥

ਜਨ ਨਾਨਕ ਸਾਚੁ ਸੁਭਾਖਿਆ ॥

੨॥

੬॥

੭੦॥

ਸੋਰਠਿ ਮਹਲਾ ੫ ॥

ਸੋਈ ਕਰਾਇ ਜੋ ਤੁਧੁ ਭਾਵੈ ॥

ਮੋਹਿ ਸਿਆਣਪ ਕਛੂ ਨ ਆਵੈ ॥

ਹਮ ਬਾਰਿਕ ਤਉ ਸਰਣਾਈ ॥

ਪ੍ਰਭਿ ਆਪੇ ਪੈਜ ਰਖਾਈ ॥

੧॥

ਮੇਰਾ ਮਾਤ ਪਿਤਾ ਹਰਿ ਰਾਇਆ ॥

ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰੀਂ ਤੇਰਾ ਕਰਾਇਆ ॥

ਰਹਾਉ ॥

ਜੀਅ ਜੰਤ ਤੇਰੇ ਧਾਰੇ ॥

ਪ੍ਰਭ ਡੋਰੀ ਹਾਥਿ ਤੁਮਾਰੇ ॥

SikhiAt.Net
626 ×