धुर की बाणी — श्री गुरु ग्रंथ साहिब जी

सहज पाठ सेवा

श्री गुरु ग्रंथ साहिब जी के पावन अंग 1 से 1430 तक का सहज पाठ। अपना सत्र सहेजें और पुनः वहीं से सेवा आरंभ करें।

1430 पावन अंग

पूर्ण एकाग्रता (हज़ूरी मोड)
537
पावन अंग 537 का 1430

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਬਿਹਾਗੜਾ ਚਉਪਦੇ ਮਹਲਾ ੫ ਘਰੁ ੨ ॥

ਦੂਤਨ ਸੰਗਰੀਆ ॥

ਭੁਇਅੰਗਨਿ ਬਸਰੀਆ ॥

ਅਨਿਕ ਉਪਰੀਆ ॥

੧॥

ਤਉ ਮੈ ਹਰਿ ਹਰਿ ਕਰੀਆ ॥

ਤਉ ਸੁਖ ਸਹਜਰੀਆ ॥

੧॥

ਰਹਾਉ ॥

ਮਿਥਨ ਮੋਹਰੀਆ ॥

ਅਨ ਕਉ ਮੇਰੀਆ ॥

ਵਿਚਿ ਘੂਮਨ ਘਿਰੀਆ ॥

੨॥

ਸਗਲ ਬਟਰੀਆ ॥

ਬਿਰਖ ਇਕ ਤਰੀਆ ॥

ਬਹੁ ਬੰਧਹਿ ਪਰੀਆ ॥

੩॥

ਥਿਰੁ ਸਾਧ ਸਫਰੀਆ ॥

ਜਹ ਕੀਰਤਨੁ ਹਰੀਆ ॥

ਨਾਨਕ ਸਰਨਰੀਆ ॥

੪॥

੧॥

ੴ ਸਤਿਗੁਰ ਪ੍ਰਸਾਦਿ ॥

ਰਾਗੁ ਬਿਹਾਗੜਾ ਮਹਲਾ ੯ ॥

ਹਰਿ ਕੀ ਗਤਿ ਨਹਿ ਕੋਊ ਜਾਨੈ ॥

ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥

੧॥

ਰਹਾਉ ॥

ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥

ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥

੧॥

ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥

ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ॥

੨॥

ਅਗਨਤ ਅਪਾਰੁ ਅਲਖ ਨਿਰੰਜਨ ਜਿਹ ਸਭ ਜਗੁ ਭਰਮਾਇਓ ॥

ਸਗਲ ਭਰਮ ਤਜਿ ਨਾਨਕ ਪ੍ਰਾਣੀ ਚਰਨਿ ਤਾਹਿ ਚਿਤੁ ਲਾਇਓ ॥

੩॥

੧॥

੨॥

ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧ ੴ ਸਤਿਗੁਰ ਪ੍ਰਸਾਦਿ ॥

ਹਰਿ ਹਰਿ ਨਾਮੁ ਧਿਆਈਐ ਮੇਰੀ ਜਿੰਦੁੜੀਏ ਗੁਰਮੁਖਿ ਨਾਮੁ ਅਮੋਲੇ ਰਾਮ ॥

ਹਰਿ ਰਸਿ ਬੀਧਾ ਹਰਿ ਮਨੁ ਪਿਆਰਾ ਮਨੁ ਹਰਿ ਰਸਿ ਨਾਮਿ ਝਕੋਲੇ ਰਾਮ ॥

SikhiAt.Net
537 ×