धुर की बाणी — श्री गुरु ग्रंथ साहिब जी

सहज पाठ सेवा

श्री गुरु ग्रंथ साहिब जी के पावन अंग 1 से 1430 तक का सहज पाठ। अपना सत्र सहेजें और पुनः वहीं से सेवा आरंभ करें।

1430 पावन अंग

पूर्ण एकाग्रता (हज़ूरी मोड)
212
पावन अंग 212 का 1430

ਗਉੜੀ ਮਹਲਾ ੫ ॥

ਜਾ ਕਉ ਬਿਸਰੈ ਰਾਮ ਨਾਮ ਤਾਹੂ ਕਉ ਪੀਰ ॥

ਸਾਧਸੰਗਤਿ ਮਿਲਿ ਹਰਿ ਰਵਹਿ ਸੇ ਗੁਣੀ ਗਹੀਰ ॥

੧॥

ਰਹਾਉ ॥

ਜਾ ਕਉ ਗੁਰਮੁਖਿ ਰਿਦੈ ਬੁਧਿ ॥

ਤਾ ਕੈ ਕਰ ਤਲ ਨਵ ਨਿਧਿ ਸਿਧਿ ॥

੧॥

ਜੋ ਜਾਨਹਿ ਹਰਿ ਪ੍ਰਭ ਧਨੀ ॥

ਕਿਛੁ ਨਾਹੀ ਤਾ ਕੈ ਕਮੀ ॥

੨॥

ਕਰਣੈਹਾਰੁ ਪਛਾਨਿਆ ॥

ਸਰਬ ਸੂਖ ਰੰਗ ਮਾਣਿਆ ॥

੩॥

ਹਰਿ ਧਨੁ ਜਾ ਕੈ ਗ੍ਰਿਹਿ ਵਸੈ ॥

ਕਹੁ ਨਾਨਕ ਤਿਨ ਸੰਗਿ ਦੁਖੁ ਨਸੈ ॥

੪॥

੯॥

੧੪੭॥

ਗਉੜੀ ਮਹਲਾ ੫ ॥

ਗਰਬੁ ਬਡੋ ਮੂਲੁ ਇਤਨੋ ॥

ਰਹਨੁ ਨਹੀ ਗਹੁ ਕਿਤਨੋ ॥

੧॥

ਰਹਾਉ ॥

ਬੇਬਰਜਤ ਬੇਦ ਸੰਤਨਾ ਉਆਹੂ ਸਿਉ ਰੇ ਹਿਤਨੋ ॥

ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ ॥

੧॥

ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ ਰਿਤਨੋ ॥

ਨਾਨਕ ਉਧਰੇ ਸਾਧਸੰਗਿ ਕਿਰਪਾ ਨਿਧਿ ਮੈ ਦਿਤਨੋ ॥

੨॥

੧੦॥

੧੪੮॥

ਗਉੜੀ ਮਹਲਾ ੫ ॥

ਮੋਹਿ ਦਾਸਰੋ ਠਾਕੁਰ ਕੋ ॥

ਧਾਨੁ ਪ੍ਰਭ ਕਾ ਖਾਨਾ ॥

੧॥

ਰਹਾਉ ॥

ਐਸੋ ਹੈ ਰੇ ਖਸਮੁ ਹਮਾਰਾ ॥

ਖਿਨ ਮਹਿ ਸਾਜਿ ਸਵਾਰਣਹਾਰਾ ॥

੧॥

ਕਾਮੁ ਕਰੀ ਜੇ ਠਾਕੁਰ ਭਾਵਾ ॥

ਗੀਤ ਚਰਿਤ ਪ੍ਰਭ ਕੇ ਗੁਨ ਗਾਵਾ ॥

੨॥

ਸਰਣਿ ਪਰਿਓ ਠਾਕੁਰ ਵਜੀਰਾ ॥

ਤਿਨਾ ਦੇਖਿ ਮੇਰਾ ਮਨੁ ਧੀਰਾ ॥

੩॥

ਏਕ ਟੇਕ ਏਕੋ ਆਧਾਰਾ ॥

ਜਨ ਨਾਨਕ ਹਰਿ ਕੀ ਲਾਗਾ ਕਾਰਾ ॥

੪॥

੧੧॥

੧੪੯॥

ਗਉੜੀ ਮਹਲਾ ੫ ॥

ਹੈ ਕੋਈ ਐਸਾ ਹਉਮੈ ਤੋਰੈ ॥

ਇਸੁ ਮੀਠੀ ਤੇ ਇਹੁ ਮਨੁ ਹੋਰੈ ॥

੧॥

ਰਹਾਉ ॥

ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੈ ॥

ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ ॥

੧॥

ਭ੍ਰਮਤੋ ਭ੍ਰਮਤੋ ਹਾਰਿਆ ਅਨਿਕ ਬਿਧੀ ਕਰਿ ਟੋਰੈ ॥

ਕਹੁ ਨਾਨਕ ਕਿਰਪਾ ਭਈ ਸਾਧਸੰਗਤਿ ਨਿਧਿ ਮੋਰੈ ॥

੨॥

੧੨॥

੧੫੦॥

ਗਉੜੀ ਮਹਲਾ ੫ ॥

ਚਿੰਤਾਮਣਿ ਕਰੁਣਾ ਮਏ ॥

੧॥

ਰਹਾਉ ॥

ਦੀਨ ਦਇਆਲਾ ਪਾਰਬ੍ਰਹਮ ॥

ਜਾ ਕੈ ਸਿਮਰਣਿ ਸੁਖ ਭਏ ॥

੧॥

ਅਕਾਲ ਪੁਰਖ ਅਗਾਧਿ ਬੋਧ ॥

ਸੁਨਤ ਜਸੋ ਕੋਟਿ ਅਘ ਖਏ ॥

੨॥

ਕਿਰਪਾ ਨਿਧਿ ਪ੍ਰਭ ਮਇਆ ਧਾਰਿ ॥

ਨਾਨਕ ਹਰਿ ਹਰਿ ਨਾਮ ਲਏ ॥

੩॥

੧੩॥

੧੫੧॥

ਗਉੜੀ ਪੂਰਬੀ ਮਹਲਾ ੫ ॥

ਮੇਰੇ ਮਨ ਸਰਣਿ ਪ੍ਰਭੂ ਸੁਖ ਪਾਏ ॥

ਜਾ ਦਿਨਿ ਬਿਸਰੈ ਪ੍ਰਾਨ ਸੁਖਦਾਤਾ ਸੋ ਦਿਨੁ ਜਾਤ ਅਜਾਏ ॥

੧॥

ਰਹਾਉ ॥

ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ ॥

ਗ੍ਰਿਹ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ ॥

੧॥

ਤਨੁ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ॥

ਦੇਵਨਹਾਰਾ ਬਿਸਰਿਓ ਠਾਕੁਰੁ ਖਿਨ ਮਹਿ ਹੋਤ ਪਰਾਏ ॥

੨॥

SikhiAt.Net
212 ×